top of page
Search
  • Admin

Gurpreet Singh Gopi

Updated: Apr 12, 2021



ਨਵੀਂ ਦਿੱਲੀ 29 ਅਕਤੂਬਰ:- ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਅੰਦਰ ਬੰਦ ਗੁਰਪ੍ਰੀਤ ਸਿੰਘ ਗੋਪੀ ਨੂੰ ਅੈਡਵੋਕੇਟ ਜਸਪਾਲ ਸਿੰਘ ਮੰਝਪੁਰ ਦੀ ਸੁਚੱਜੀ ਪੈਰਵਾਈ ਕਰਕੇ ਅੱਜ ਦਿੱਲੀ ਦੀ ਅੈਨ. ਆਈ.ਏ ਅਦਾਲਤ ਵਲੋਂ ਇਕ ਮਾਮਲੇ ਵਿਚੋਂ ਰਾਹਤ ਮਿਲੀ ਹੈ । ਡੇਰਾ ਸਿਰਸਾ ਦੇ ਪ੍ਰੇਮੀ ਪਿਉ ਪੁੱਤ ਦੇ ਹੋਏ ਕਤਲ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ ਮੁਕੱਦਮਾ ਨੰ 13/17 ਅਤੇ ਨਵੀਂ ਐਨਆਈਏ ਦੀ ਐਫਆਈਆਰ ਨੰ 23/17, ਯੂਏਪੀਏ, 302 ਅਤੇ ਅਸਲੇ ਅਧੀਨ ਜੋ ਕਿ ਥਾਣਾ ਮਲੌਦ ਵਿਚ ਦਰਜ ਹੋਇਆ ਸੀ, ਵਿਚੋਂ ਅਜ ਦਿੱਲੀ ਦੀ ਐਨਆਈਏ ਅਦਾਲਤ ਨੇ ਨਾਮ ਹਟਾਣ ਦੇ ਆਦੇਸ਼ ਜਾਰੀ ਕੀਤੇ ਹਨ । ਜਿਕਰਯੋਗ ਹੈ ਕਿ ਇਸ ਮਾਮਲੇ ਅੰਦਰ ਗੋਪੀ ਕੋਲੋਂ 2017 ਵਿਚ ਪੁਛਗਿੱਛ ਲਈ ਵਾਰੰਟ ਭੇਜੇ ਗਏ ਸੀ ਤੇ ਜੇਲ ਰਿਕਾਰਡ ਅੰਦਰ ਇਸਦਾ ਨਾਮ ਵੀ ਮਾਮਲੇ ਅੰਦਰ ਬੋਲ ਰਿਹਾ ਸੀ । ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਪਿਛਲੇ ਸਮੇਂ ਦੌਰਾਨ ਮੇਰੇ ਵਲੋਂ ਐਨਆਈਏ ਅਦਾਲਤ ਅੰਦਰ ਇਕ ਦਰਖਾਸਤ ਲਗਾ ਕੇ ਪੁਛਿਆ ਗਿਆ ਸੀ ਕਿ ਗੁਰਪ੍ਰੀਤ ਸਿੰਘ ਗੋਪੀ ਇਸ ਮਾਮਲੇ ਵਿਚ ਲੋੜੀਦਾਂ ਹੈ ਜਾਂ ਨਹੀ, ਜੇਕਰ ਹੈ ਤਾਂ ਦਸਿਆ ਜਾਏ ਤੇ ਜੇਕਰ ਲੋੜੀਦਾਂ ਨਹੀ ਹੈ ਤਾਂ ਇਸਦੇ ਮਾਮਲੇ ਨੂੰ ਖਾਰਿਜ ਕੀਤਾ ਜਾਏ, ਦੇ ਜੁਆਬ ਵਿਚ ਅੱਜ ਅਦਾਲਤ ਅੰਦਰ ਐਨਆਈਏ ਨੇ ਅਪਣੀ ਅਤੇ ਖੰਨਾ ਦੇ ਐਸਐਸਪੀ ਵਲੋਂ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿਚ ਦਸਿਆ ਗਿਆ ਕਿ ਗੋਪੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਨਹੀ ਕੀਤਾ ਤੇ ਨਾ ਹੀ ਚਲਾਣ ਪੇਸ਼ ਕੀਤਾ ਗਿਆ ਹੈ ਤੇ ਨਾਲ ਹੀ ਐਨਆਈਏ ਨੇ ਵੀ ਕਹਿ ਦਿੱਤਾ ਕਿ ਸਾਨੂੰ ਵੀ ਇਸ ਮਾਮਲੇ ਅੰਦਰ ਗੁਰਪ੍ਰੀਤ ਸਿੰਘ ਗੋਪੀ ਦੀ ਜਰੂਰਤ ਨਹੀ ਹੈ ਸੋ ਇਸ ਮਾਮਲੇ ਵਿਚੋਂ ਨਾਮ ਹਟਾਇਆ ਜਾਏ । ਜਿਸ ਤੇ ਅਦਾਲਤ ਵਲੋਂ ਕਾਰਵਾਈ ਕਰਦੇ ਹੋਏ ਮਾਮਲੇ ਵਿਚੋਂ ਗੁਰਪ੍ਰੀਤ ਸਿੰਘ ਗੋਪੀ ਦਾ ਨਾਮ ਹਟਾਓਣ ਦੇ ਆਦੇਸ਼ ਜਾਰੀ ਕਰਕੇ ਮਾਮਲੇ ਨੂੰ ਖਤਮ ਕਰ ਦਿੱਤਾ । ਐਡਵੋਕੇਟ ਮੰਝਪੁਰ ਵਲੋਂ ਅਦਾਲਤ ਅੰਦਰ ਅਪੀਲ ਸਤੰਬਰ 2019 ਵਿਚ ਲਗਾਈ ਗਈ ਸੀ ਜਿਸਦਾ ਅਜ ਇਕ ਸਾਲ ਬਾਅਦ ਨਿਬੇੜਾ ਹੋਇਆ ਹੈ

15 views0 comments

Recent Posts

See All
bottom of page