top of page
Search
  • Admin

Balbir Singh

Updated: Apr 12, 2021



Bhai Balbir Singh has been in custody since August 2009 and is undergoing life imprisonment in Nabha Maximum Security Jail. In this period he has been given parole 6 times. However, this time during the COVID-19 pandemic he was refused based on illogical reasons by the local authorities. Sikh Legal Assistance Board are challenging the order via the Punjab & Haryana High Court.


Update: 11 July 2020


Sikh Legal Assistance Board submitted a challenge for Bhai Balbir Singh's Parole at Punjab & Haryana High Court, the application was considered by two judges however the judges ordered the legal team to submit a fresh application once Covid19 is relaxed. The judges did not dismiss the application however for the safety of Bhai Sahib, his family and other prisoners, they declared it appropriate not to decide the application at present.


Update: 06 September 2020


ਭਾਈ ਬਲਬੀਰ ਸਿੰਘ ਬੀਰਾ ਵਲੋਂ ਕਪੂਰਥਲਾ ਜੇਲ੍ਹ ਵਿੱਚ ਭੁੱਖ ਹੜਤਾਲ ਬੁੱਧਵਾਰ ਤੋਂ ਜਾਰੀ


ਕਪੂਰਥਲਾ, ੬ ਸਤੰਬਰ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀਆਂ ਦੁਸ਼ਵਾਰੀਆਂ ਨਿੱਤ ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਬੰਦੀ ਸਿੰਘਾਂ ਨੂੰ ਨਿੱਤ ਨਵੇਂ ਤਰੀਕਿਆਂ ਨਾਲ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਮਾਡਲ ਜੇਲ੍ਹ, ਕਪੂਰਥਲਾ ਵਿੱਚ ਨਜ਼ਰਬੰਦ ਭਾਈ ਬਲਬੀਰ ਸਿੰੰਘ ਬੀਰਾ ਵਲੋਂ ਬੀਤੇ ਬੁੱਧਵਾਰ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ ਜਿਸਦਾ ਕਾਰਨ ਹੈ ਕਿ ਭਾਈ ਬਲ਼ਬੀਰ ਸਿੰਘ ਬੀਰੇ ਨੂੰ ਜੇਲ੍ਹ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਜਾਣ ਉੱਤੇ ਪਾਬੰਦੀ ਲਾਉਂਣਾ ਹੈ। ਇਹ ਜਾਣਕਾਰੀ ਭਾਈ ਬਲਬੀਰ ਸਿੰਘ ਬੀਰੇ ਨੇ ਆਪਣੀ ਪਤਨੀ ਬੀਬੀ ਸੁਖਜਿੰਦਰ ਕੌਰ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਦਿੱਤੀ।


ਬੀਬੀ ਸੁਖਜਿੰਦਰ ਕੌਰ ਨੇ ਕਿਹਾ ਕਿ ਜੇਲ੍ਹ ਦੀਆਂ ਮੁਲਾਕਾਤਾਂ ਮਾਰਚ ੨੦੨੦ ਤੋਂ ਕਰੋਨਾ ਕਾਰਨ ਬੰਦ ਕੀਤੀਆਂ ਹੋਈਆਂ ਹਨ ਪਰ ਸਿਤਮ ਦੀ ਗੱਲ ਹੈ ਕਿ ਬਹੁਤ ਸਾਰੇ ਬੰਦੀਆਂ ਨੂੰ ਕਰੋਨਾ ਕਾਰਨ ਪੈਰੋਲ ਛੁੱਟੀਆਂ ਦਿੱਤੀਆਂ ਗਈਆਂ ਹਨ ਜੋ ਅਜੇ ਤੱਕ ਜਾਰੀ ਹਨ ਪਰ ਉਹਨਾਂ ਨੇ ਪਤੀ ਨੂੰ ਆਮ ਬੰਦੀਆਂ ਤੋਂ ਉਲਟ ਕਰੋਨਾ ਦੀ ਆੜ ਲੈ ਕੇ ਸਕਿਓਰਟੀ ਨਾ ਹੋਣ ਦਾ ਬਹਾਨਾ ਲਾ ਕੇ ਪੈਰੋਲ ਨਹੀਂ ਦਿੱਤੀ ਗਈ ਅਤੇ ਪਹਿਲਾਂ ਉਹਨਾਂ ਨੂੰ ਨਾਭਾ ਜੇਲ੍ਹ ਵਿਚੋਂ ਕਪੂਰਥਲਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਬਿਨਾਂ ਕਿਸੇ ਵਜਾਹ ਦੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਗੁਰੁ ਗਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਨਹੀਂ ਜਾਣ ਦਿੱਤਾ ਜਾਂਦਾ ਜਿਸ ਕਾਰਨ ਉਨਾਂ ਨੇ ਬੁੱਧਵਾਰ ਤੋਂ ਪਰਸ਼ਾਦਾ ਨਹੀਂ ਫੜਿਆ ਅਤੇ ਨਿਰੰਤਰ ਭੁੱਖ ਹੜਤਾਲ ਉਪਰ ਹਨ ਅਤੇ ਜੇਲ੍ਹ ਪ੍ਰਸਾਸ਼ਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਹੁਣ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਬੀਬੀ ਸੁਖਜਿੰਦਰ ਕੌਰ ਨੇ ਕਿਹਾ ਕਿ ਜੇਲ੍ਹਾਂ ਵਿਚ ਸਥਿਤ ਗੁਰੂ ਘਰਾਂ ਵਿਚ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਜਿਵੇਂ ਕਿ ਰਹਿਰਾਸ ਸਾਹਿਬ ਦਾ ਪਾਠ ਦੁਪਹਿਰਬਾਦ ੩ ਵਜੇ ਹੀ ਕਰਾ ਕੇ ਸੁਖ ਆਸਨ ਕਰ ਦਿੱਤਾ ਜਾਂਦਾ ਹੈ।


ਇਸ ਮੌਕੇ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰੰਝਪੁਰ ਨੇ ਦੱਸਿਆ ਕਿ ਭਾਈ ਬਲਬੀਰ ਸਿੰਘ ਬੀਰੇ ਤੇ ਉਸਦੀ ਪਤਨੀ ਨੂੰ ਲੁਧਿਆਣਾ ਪੁਲਿਸ ਨੇ ੨੦੦੯ ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ੨੦੧੪ ਵਿਚ ਬੀਬੀ ਸੁਖਜਿੰਦਰ ਕੌਰ ਬਰੀ ਹੋ ਗਈ ਸੀ ਅਤੇ ਭਾਈ ਬੀਰੇ ਨੂੰ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਬਾਕੀ ਸਾਰੇ ਕੇਸ ਬਰੀ ਹੋ ਚੁੱਕੇ ਹਨ ਅਤੇ ਹੁਣ ਤੱਕ ਭਾਈ ਬੀਰਾ ੧੧ ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਕੱਟ ਚੁੱਕਾ ਹੈ ਅਤੇ ੬ ਵਾਰ ਪੈਰੋਲ ਛੁੱਟੀ ਵੀ ਕੱਟ ਚੁੱਕਾ ਹੈ ਅਤੇ ਭਾਈ ਬੀਰੇ ਦੇ ਨਾਭੇ ਜੇਲ੍ਹ ਵਿਚ ਹੁੰਦਿਆਂ ਗੁਰੁ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਪਰਕਾਸ਼ ਪੁਰਬ ਮੌਕੇ ਰਿਹਾਈ ਦਾ ਨਕਸ਼ਾ ਵੀ ਤੋਰਿਆ ਗਿਆ ਸੀ ਜਿਸ ਸਬੰਧੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਪਰ ਦੂਜੇ ਪਾਸੇ ਭਾਈ ਬੀਰੇ ਨੂੰ ਪੈਰੋਲ ਤੋਂ ਵੀ ਇਨਕਾਰੀ ਕੀਤੀ ਗਈ ਹੈ ਜੋ ਕਿ ਸਰਾਸਰ ਧੱਕਾ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਜਾਣ ਲਈ ਵੀ ਭੁੱਖ ਹੜਤਾਲ ਰੱਖਣੀ ਪੈ ਰਹੀ ਹੈ।


Update: 07 September 2020


Bhai Balbir Singh Beera has ended his hunger strike, the jail officials have given Bhai Sahib permission to enter the Jail Gurdwara Sahib.


Update: 5 January 2021


Bhai Balbir Singh Beera who has been in custody since 2009 has been granted bail by Punjab & Haryana High Court and will released in the coming days.


Update: 8 January 2021


Bhai Balbir Singh Beera has been released from prison.

14 views0 comments

Recent Posts

See All

Comments


bottom of page